ਦੰਦਾਂ ਦੇ ਪੀਲੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਪਣਾਉ ਇਹ ਨੁਸਖ਼ੇ

ਮੁਸਕਰਾਉਂਦਾ ਚਿਹਰਾ ਸੁੰਦਰ ਲੱਗਦਾ ਹੈ ਪਰ ਪੀਲੇ ਦੰਦ ਤੁਹਾਡੀ ਮੁਸਕਰਾਹਟ ਨੂੰ ਪ੍ਰਭਾਵਿਤ ਕਰ ਸਕਦੇ ਹਨ। ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਇੱਥੇ ਕੁਝ ਘਰੇਲੂ ਉਪਾਅ ਦੱਸੇ ਗਏ ਹਨ, ਜਿਸ ਨਾਲ ਦੰਦ ਮੋਤੀਆਂ ਵਾਂਗ ਚਮਕਦਾਰ ਹੋ ਜਾਣਗੇ। ਹਰ ਰੋਜ਼ ਹਰ ਕਿਸੇ ਨੂੰ ਦੰਦਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਤੁਹਾਡੇ ਚਿਹਰੇ ਤੋਂ ਪਿਆਰੀ ਮੁਸਕਾਨ ਖੋਹ ਲੈਂਦੇ ਹਨ।

ਅਜਿਹੇ ‘ਚ ਤੁਸੀਂ ਇਨ੍ਹਾਂ ‘ਤੇ ਲੱਖਾਂ ਰੁਪਏ ਖਰਚ ਕਰਦੇ ਹੋ ਪਰ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ। ਅਜਿਹੇ ‘ਚ ਤੁਹਾਨੂੰ ਬਹੁਤ ਗੁੱਸਾ ਵੀ ਆਉਂਦਾ ਹੈ। ਜੇਕਰ ਇਸ ਤਰ੍ਹਾਂ ਦੰਦਾਂ ‘ਚ ਪੀਲਾਪਨ ਹੋ ਜਾਵੇ ਤਾਂ ਇਸ ਨੂੰ ਦੂਰ ਕਰਨਾ ਬਹੁਤ ਮੁਸ਼ਕਿਲ ਹੈ। ਦੰਦਾਂ ਦਾ ਪੀਲਾ ਪੈਣਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਜਿਵੇਂ ਕਿ ਪਾਣੀ ਵਿੱਚ ਵਧਦਾ ਪ੍ਰਦੂਸ਼ਣ ਜਾਂ ਸਰੀਰ ਅਤੇ ਦੰਦਾਂ ਵਿੱਚ ਕੈਲਸ਼ੀਅਮ ਦੀ ਕਮੀ। ਇਸ ਪੀਲੇਪਨ ਤੋਂ ਛੁਟਕਾਰਾ ਪਾਉਣ ਲਈ ਇੱਥੇ ਕੁਝ ਪੱਕੇ ਉਪਾਅ ਦੱਸੇ ਗਏ ਹਨ, ਜਿਸ ਨਾਲ ਤੁਹਾਨੂੰ ਕੋਈ ਵਾਧੂ ਪੈਸਾ ਖਰਚ ਨਹੀਂ ਕਰਨਾ ਪਵੇਗਾ ਅਤੇ ਤੁਹਾਡੇ ਦੰਦ ਮੋਤੀਆਂ ਵਾਂਗ ਚਮਕਣਗੇ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਵੀ ਦੰਦ ਪੀਲੇ ਹੋ ਜਾਂਦੇ ਹਨ। ਇਸ ਲਈ ਕੋਲਡ ਡਰਿੰਕਸ, ਸੋਡਾ, ਚਾਹ, ਰੈੱਡ ਵਾਈਨ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ। ਇਸ ਤਰ੍ਹਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਅਦਰਕ ਦਾ ਪੇਸਟ ਬਣਾ ਕੇ ਆਪਣੇ ਟੁੱਥਪੇਸਟ ‘ਚ ਮਿਲਾ ਲਓ। ਇਸ ਤੋਂ ਬਾਅਦ ਇਸ ਪੇਸਟ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਹਾਡੇ ਦੰਦ ਚਮਕਣ ਲੱਗ ਜਾਣਗੇ ਅਤੇ ਸਾਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲੇਗਾ।

ਜੇਕਰ ਰੋਜ਼ਾਨਾ ਬੁਰਸ਼ ਕਰਨ ਦੇ ਬਾਵਜੂਦ ਦੰਦਾਂ ਦਾ ਪੀਲਾਪਨ ਦੂਰ ਨਹੀਂ ਹੁੰਦਾ ਹੈ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਬੱਸ ਅੱਧਾ ਚਮਚ ਬੇਕਿੰਗ ਸੋਡਾ ਲੈਣਾ ਹੈ, ਇਸ ਵਿਚ ਚੁਟਕੀ ਭਰ ਨਮਕ ਪਾਓ ਅਤੇ ਆਪਣੀ ਉਂਗਲੀ ਦੀ ਮਦਦ ਨਾਲ ਦੰਦਾਂ ‘ਤੇ ਰਗੜੋ। ਦੋ ਤੋਂ ਤਿੰਨ ਵਾਰ ਅਜਿਹਾ ਕਰਨ ਨਾਲ ਤੁਹਾਡੇ ਦੰਦ ਸੰਗਮਰਮਰ ਦੀ ਤਰ੍ਹਾਂ ਚਿੱਟੇ ਹੋ ਜਾਣਗੇ।

Leave a Comment