ਕੀ ਜ਼ਿਆਦਾ ਕੇਲਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ

ਕੇਲਾ ਇੱਕ ਪੌਸ਼ਟਿਕ ਭੋਜਨ ਹੈ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਤੁਹਾਨੂੰ ਚੰਗੀ ਸਿਹਤ ਲਈ ਚਾਹੀਦੇ ਹਨ। ਕੇਲੇ ਵਿੱਚ ਵਿਟਾਮਿਨ ਬੀ6, ਵਿਟਾਮਿਨ ਸੀ ਅਤੇ ਮੈਂਗਨੀਜ਼ ਵੀ ਹੁੰਦਾ ਹੈ। ਪਰ ਕਈ ਵਾਰ ਕੇਲੇ ਦਾ ਸੇਵਨ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਕੇਲਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਪਰ ਜਦੋਂ ਕੇਲਾ ਖਾਣ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਆਪਣੀ ਸੀਮਾ ਤੈਅ ਕਰਨੀ ਪੈਂਦੀ ਹੈ। ਉਦਾਹਰਣ ਦੇ ਤੌਰ ‘ਤੇ ਜੇਕਰ ਤੁਸੀਂ ਦਿਨ ‘ਚ 1-2 ਕੇਲੇ ਖਾਂਦੇ ਹੋ ਤਾਂ ਜ਼ਿਆਦਾ ਸਮੱਸਿਆ ਨਹੀਂ ਹੁੰਦੀ, ਜਦੋਂ ਕਿ ਜੇਕਰ ਤੁਸੀਂ ਜਿਮ ਕਰਦੇ ਹੋ ਤਾਂ ਤੁਸੀਂ 3-4 ਕੇਲੇ ਖਾ ਸਕਦੇ ਹੋ ਪਰ ਜ਼ਿਆਦਾ ਕੇਲੇ ਖਾਣ ਨਾਲ ਤੁਹਾਡੇ ਸਰੀਰ ‘ਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿਵੇਂ:

ਕਬਜ਼-ਗੈਸ ਦੀ ਸਮੱਸਿਆ : ਪੱਕਾ ਕੇਲਾ ਖਾਣ ਨਾਲ ਪੇਟ ਸਾਫ਼ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਕੇਲਾ ਥੋੜ੍ਹਾ ਜਿਹਾ ਵੀ ਕੱਚਾ ਹੋਵੇ ਤਾਂ ਇਸ ਨਾਲ ਕਬਜ਼ ਅਤੇ ਪੇਟ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਕੱਚਾ ਕੇਲਾ ਨਾ ਖਾਓ ਅਤੇ ਪੱਕੇ ਕੇਲੇ ਨੂੰ ਸੀਮਾ ਦੇ ਅੰਦਰ ਹੀ ਖਾਓ। ਬਹੁਤ ਜ਼ਿਆਦਾ ਕੇਲਾ ਖਾਣ ਨਾਲ ਤੁਹਾਡੇ ਸਰੀਰ ‘ਚ ਮੋਟਾਪਾ ਵਧ ਸਕਦਾ ਹੈ ਕਿਉਂਕਿ ਕੇਲੇ ‘ਚ ਫਾਈਬਰ ਅਤੇ ਕੁਦਰਤੀ ਸ਼ੂਗਰ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਦੁੱਧ ਦੇ ਨਾਲ ਖਾਂਦੇ ਹੋ ਤਾਂ ਤੁਹਾਡਾ ਭਾਰ ਵਧਦਾ ਹੈ। ਇਸ ਲਈ ਆਪਣੇ ਵਜ਼ਨ ਨੂੰ ਧਿਆਨ ‘ਚ ਰੱਖਦੇ ਹੋਏ ਕੇਲਾ ਇਕ ਸੀਮਾ ਦੇ ਅੰਦਰ ਹੀ ਖਾਓ।

ਪੇਟ ਦਰਦ ਦੀ ਸ਼ਿਕਾਇਤ: ਕੇਲੇ ਵਿੱਚ ਸਟਾਰਚ ਹੁੰਦਾ ਹੈ। ਇਸ ਲਈ ਕਦੇ ਵੀ ਖਾਲੀ ਪੇਟ ਕੇਲਾ ਨਾ ਖਾਓ। ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਇਸ ਨੂੰ ਪਚਣ ‘ਚ ਸਮਾਂ ਲੱਗਦਾ ਹੈ, ਜਿਸ ਨਾਲ ਪੇਟ ਦਰਦ ਹੋ ਸਕਦਾ ਹੈ। ਕਈ ਲੋਕਾਂ ਨੂੰ ਉਲਟੀਆਂ ਵੀ ਆਉਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੇਲੇ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ ਜੋ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ। ਇਸ ਲਈ ਸ਼ੂਗਰ ਵਾਲੇ ਲੋਕਾਂ ਨੂੰ ਕੇਲਾ ਘੱਟ ਖਾਣਾ ਚਾਹੀਦਾ ਹੈ।

Leave a Comment