ਫਿੱਟ ਰਹਿਣ ਲਈ ਅਪਣਾਓ ਇਹ ਟਿਪਸ

ਅਕਸਰ ਲੋਕਾਂ ਨੂੰ ਆਪਣੇ ਬਿਜ਼ੀ ਸ਼ੈਡਿਊਲ ਦੇ ਚਲਦਿਆਂ ਆਪਣੇ ਆਪ ਨੂੰ ਫਿੱਟ ਰੱਖਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਟਿਪਸ ਦਸਾਂਗੇ ਜਿਸ ਨਾਲ ਤੁਸੀਂ ਬਿਜ਼ੀ ਸ਼ੈਡਿਊਲ ‘ਚ ਵੀ ਆਸਾਨੀ ਨਾਲ ਫਿੱਟ ਰਹਿ ਸਕਦੇ ਹੋ। -ਫਾਸਟ ਫੂਡ ਤੋਂ ਦੂਰ ਰਹੋ ਤੇ ਫਲ, ਹਰੀਆਂ ਸਬਜ਼ੀਆਂ, ਨੱਟਸ ਆਦਿ ਨੂੰ ਖਾਣੇ ‘ਚ ਸ਼ਾਮਿਲ ਕਰੋ।ਬੂਰੀਆਂ ਆਦਤਾਂ

ਜਿਵੇਂ ਸ਼ਰਾਬ ਪੀਣਾ ਤੇ ਤੰਬਾਕੂਨੋਸ਼ੀ ਆਦਿ ਦਾ ਸਿਹਤ ‘ਤੇ ਖਰਾਬ ਪ੍ਰਭਾਵ ਪੈਂਦਾ ਹੈ, ਇਸ ਲਈ ਇਨ੍ਹਾਂ ਨੂੰ ਛੱਡ ਦਵੋ। -30 ਮਿੰਟ ਸੈਰ ਕਰੋ। ਯੋਗ ਜਾਂ ਹਲਕੀ ਕਸਰਤ ਵੀ ਕਰ ਸਕਦੇ ਹੋ। -ਹਾਈਡਰੇਟਿਡ ਰਹਿਣ ਲਈ ਹਮੇਸ਼ਾ ਇੱਕ ਦਿਨ ‘ਚ ਘੱਟੋ-ਘੱਟ 8 ਗਲਾਸ ਪਾਣੀ ਪੀਓ। -ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਰੋਜ਼ਾਨਾ 5 ਮਿੰਟ ਮੈਡੀਟੇਸ਼ਨ ਕਰੋ ਜ਼ਿਆਦਾ ਅਤੇ ਭਾਰੀ ਭੋਜਨ ਖਾਣ ਤੋਂ ਪਰਹੇਜ਼ ਕਰੋ। ਇਸ ਤਰ੍ਹਾਂ ਕਰਨ ਨਾਲ ਕਾਰਬਸ ਸਰੀਰ ਵਿਚ ਇਕੱਠੇ ਹੋ ਜਾਣਗੇ। ਤੁਸੀਂ ਸੁਸਤ ਮਹਿਸੂਸ ਕਰੋਗੇ ਅਤੇ ਨਾਲ ਹੀ ਤੁਹਾਨੂੰ ਜ਼ਿਆਦਾ ਪਸੀਨਾ ਆਵੇਗਾ। ਦਿਨ ਵਿਚ ਦੋ

ਵਾਰ ਹੀ ਭੋਜਨ ਖਾਣ ਦੀ ਕੋਸ਼ਿਸ਼ ਕਰੋ। ਜ਼ਿਆਦਾ ਫਲ ਖਾਓ ਅਤੇ ਲੱਸੀ ਆਦਿ ਪੀਓ। ਇਹ ਤੁਹਾਡੀ ਸਿਹਤ ਅਤੇ ਸਕਿਨ ਦੋਵਾਂ ਲਈ ਲਾਭਕਾਰੀ ਸਿੱਧ ਹੋਣਗੇ। ਆਪਣੀ ਖੁਰਾਕ ਵਿਚ ਤਰਬੂਜ, ਖੱਟੇ ਫਲ, ਟਮਾਟਰ, ਦਹੀਂ, ਖੀਰੇ ਆਦਿ ਸ਼ਾਮਲ ਕਰੋ। ਸਿਹਤਮੰਦ ਚੀਜ਼ਾਂ ਦਾ ਸੇਵਨ ਤੁਹਾਡੇ ਸਰੀਰ ਨੂੰ ਪੋਸ਼ਣ ਦੇਵੇਗਾ ਅਤੇ ਤੁਹਾਨੂੰ ਦਿਨ ਭਰ ਐਕਟਿਵ ਮਹਿਸੂਸ ਕਰਾਏਗਾ। ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਸਰਦੀਆਂ ‘ਚ ਹਲਕਾ-ਫੁਲਕਾ ਭਾਰ ਦਾ ਭਾਰ ਵੀ ਕੰਟਰੋਲ ਕਰੇਗਾ।

Leave a Comment