ਸੁੱਕੀ ਖੰਘ ਲਈ ਵਰਦਾਨ ਹੋ ਸਕਦੇੇ ਨੇ ਦੇਸੀ ਨੁਸਖੇ

ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਮੌਸਮ ‘ਚ ਬਦਲਾਅ ਆਉਣ ਕਾਰਨ ਅਸੀਂ ਆਮ ਹੀ ਜ਼ੁਕਾਮ ਤੇ ਖੰਘ ਵਰਗੀਆ ਕਈ ਬੀਮਾਰੀਆਂ ਦੀ ਚਪੇਟ ‘ਚ ਆ ਜਾਂਦੇ ਹਾਂ, ਜਿਸ ਕਾਰਣ ਗਲੇ ‘ਚ ਸ਼ੁੱਕਾਪਨ,ਅੱਖਾਂ ਅਤੇ ਛਾਤੀ ‘ਚ ਦਰਦ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਸੁੱਕੀ ਖੰਘ ਉਦੋਂ ਹੁੰਦੀ ਹੈ, ਜਦੋਂ ਬਲਗਮ ਛਾਤੀ ਅਤੇ ਗਲੇ ‘ਚ ਸੁੱਕ ਜਾਂਦੀ ਹੈ। ਇਸ ਦੇ ਲਈ ਕਈ ਲੋਕ ਅੰਗਰੇਜ਼ੀ ਦਵਾਈ

ਦੀ ਵਰਤੋਂ ਕਰਦੇ ਹਨ। ਇਸ ਦੀ ਬਜਾਏ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ, ਜਿਸ ਨਾਲ ਜਿਥੇ ਹਰ ਵਿਅਕਤੀ ਦਾ ਆਰਥਿਕ ਨੁਕਸਾਨ ਹੋਣ ਤੋਂ ਬਚਾ ਹੋ ਸਕਦਾ ਹੈ। ਉਥੇ ਅੰਗਰੇਜ਼ੀ ਦਵਾਈਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ। ਇਹਨਾਂ ਦੇਸੀ ਨੁਸਖਿਆ ਲਈ ਸਾਨੂੰ ਕੁਝ ਵੀ ਵਿਸ਼ੇਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਸਗੋਂ ਇਹ

ਤਾਂ ਆਪਣੇ ਘਰ ਦੀ ਰਸੋਈ ਵਿਚੋਂ ਨੂੰ ਮਿਲ ਜਾਂਦੇ ਹਨ, ਜਿਸ ਦੀ ਵਰਤੋਂ ਅਸੀਂ ਹਰ ਰੋਜ਼ ਖਾਣਾ ਬਨਾਉਣ ਲਈ ਆਮ ਹੀ ਵਰਤੋਂ ਕਰਦੇ ਰਹਿੰਦੇ ਹਾਂ। ਇਸ ਸਬੰਧ ਵਿੱਚ ਕਮਿਊਨਿਟੀ ਸਿਹਤ ਕੇਂਦਰ ਨੌਸ਼ਹਿਰਾ ਮੱਝਾ ਸਿੰਘ ਦੇ ਐੱਸਐੱਮਓ, ਡਾਕਟਰਾਂ ਤੇ ਹੈਲਥ ਇੰਸਪੈਕਟਰਾਂ ਨੇ ਸੁੱਕੀ ਖੰਘ ਨੂੰ ਖਤਮ ਕਰਨ ਲਈ ਆਪਣੇ ਤਜਰਬੇ ਮੁਤਾਬਿਕ ਦੇਸੀ ਨੁਸਖਿਆਂ ਬਾਰੇ ਜਾਣਕਾਰੀ ਦਿੱਤੀ ਹੈ।

Leave a Comment