ਬਦਾਮ ਅਤੇ ਦਹੀਂ ਦਾ ਮਿਸ਼ਰਣ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ। ਦੋਵੇਂ ਦੇ ਪੋਸ਼ਕ ਤੱਤ ਸਰੀਰ ਨੂੰ ਬੇਹੱਦ ਜ਼ਰੂਰੀ ਪੋਸ਼ਣ ਪ੍ਰਦਾਨ ਕਰਦੇ ਹਨ। ਬਦਾਮ ਪ੍ਰੋਟੀਨ, ਫਾਈਬਰ, ਵਿੱਟਾਮਿਨ E, ਮੈਗਨੀਸ਼ੀਅਮ ਅਤੇ ਐਂਟੀਓਕਸਿਡੈਂਟਸ ਨਾਲ ਭਰਪੂਰ ਹੁੰਦੇ ਹਨ। ਦਹੀਂ ਕੈਲਸ਼ੀਅਮ, ਪ੍ਰੋਬਾਇਓਟਿਕਸ, ਪ੍ਰੋਟੀਨ ਅਤੇ ਵਿਟਾਮਿਨ B12 ਦਾ ਸ਼੍ਰੇਸ਼ਠ ਸਰੋਤ ਹੈ।ਦਿਮਾਗੀ ਤਾਕਤ ਵਧਾਉਂਦਾ ਬਦਾਮ ਵਿੱਚ ਪਾਏ
ਜਾਣ ਵਾਲਾ ਰਿਬੋਫਲੇਵਿਨ ਅਤੇ ਮਗਜ਼ ਦੀ ਕਾਰਗੁਜ਼ਾਰੀ ਨੂੰ ਸੁਧਾਰਦੇ ਹਨ। ਦਹੀਂ ਦੇ ਪ੍ਰੋਬਾਇਓਟਿਕਸ ਮਨੁੱਖੀ ਦਿਮਾਗ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ। ਦਹੀਂ ਵਿੱਚ ਮੌਜੂਦ ਪ੍ਰੋਬਾਇਓਟਿਕਸ ਪੇਟ ਦੀ ਸਿਹਤ ਨੂੰ ਮਜ਼ਬੂਤ ਬਣਾਉਂਦੇ ਹਨ। ਫਾਈਬਰ ਅਤੇ ਬਦਾਮ ਦੇ ਸਿਹਤਮੰਦ ਫੈਟ ਪਾਚਨ ਪ੍ਰਣਾਲੀ ਨੂੰ ਸੁਧਾਰਦੇ ਹਨ।ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਦਹੀਂ ਕੈਲਸ਼ੀਅਮ ਅਤੇ
ਵਿਟਾਮਿਨ D ਦਾ ਵਧੀਆ ਸਰੋਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਬਦਾਮ ਵਿਚ ਮੈਗਨੀਸ਼ੀਅਮ ਹੁੰਦਾ ਹੈ, ਜੋ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੈ। ਹਾਰਟ ਦੇ ਸਿਹਤ ਲਈ ਲਾਭਕਾਰੀਬਦਾਮ ਵਿੱਚ ਮੋਨੋਸੈਚੁਰੇਟਡ ਫੈਟਸ ਹੁੰਦੇ ਹਨ, ਜੋ ਕੋਲੇਸਟਰੋਲ ਨੂੰ ਘਟਾਉਂਦੇ ਹਨ। ਦਹੀਂ ਦੇ ਪ੍ਰੋਬਾਇਓਟਿਕਸ ਹਾਰਟ ਦੀ ਸਿਹਤ ਨੂੰ ਸਹੀ ਰੱਖਣ ਵਿੱਚ ਮਦਦਗਾਰ ਹੁੰਦੇ ਹਨ।ਤਵਚਾ ਲਈ ਲਾਭਕਾਰੀ ਬਦਾਮ ਵਿੱਚ ਵਿੱਟਾਮਿਨ E ਹੁੰਦਾ ਹੈ, ਜੋ ਤਵਚਾ ਨੂੰ ਨਿਖਾਰਦਾ ਹੈ। ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਤਵਚਾ ਨੂੰ ਨਰਮ ਅਤੇ ਗਲੋਈ ਬਣਾਉਂਦਾ ਹੈ।